ਸਿੰਧੂ ਘਾਟੀ ਸੱਭਿਅਤਾ ਪੁਰਾਤਨ ਸੱਭਿਅਤਾਵਾਂ ਵਿੱਚੋਂ ਇੱਕ ਹੈ, ਇਸਨੂੰ ਹੱੜਪਾ ਸੱਭਿਅਤਾ ਨਾਲ ਵੀ ਜਾਣਿਆ ਜਾਂਦਾ ਹੈ । ਇਹ ਮੰਨਿਆ ਜਾਂਦਾ ਹੈ ਕਿ ਇਸ ਸੱਭਿਅਤਾ ਦੀ ਖੋਜ ਲਈ ਸੱਭ ਤੋਂ ਪਹਿਲਾਂ ਖੁਦਾਈ ਪਾਕਿਸਤਾਨ ਦੇ ਹੱੜਪਾ ਸ਼ਹਿਰ ਵਿੱਚ ਹੋਈ । ਇਹ ਸੱਭਿਅਤਾ ਤਕਰੀਬਨ 2600 B.C.-1500 B.C ਕੋਲ ਵਿਕਸਿਤ ਹੋਈ । ਪੁਰਾਤੱਤਵ ਵਿਗਿਆਨੀਆਂ ਦੀ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਇਸ ਸੱਭਿਅਤਾ ਦਾ ਹਿੰਦੂ ਸੱਭਿਆਚਾਰ ਤੇ ਬਹੁਤ ਜਿਆਦਾ ਪ੍ਰਭਾਵ ਪਿਆ । 1920 ਈ. ਵਿੱਚ ਇਸ ਦੀ ਖੋਜ ਦੇ ਨਾਲ ਇਸਦੀ 2 ਸਮਕਾਲੀ ਸੱਭਿਅਤਾਵਾਂ Mesopotamian ਅਤੇ Egyptian ਵਿੱਚੋਂ ਇਸਨੂੰ ਧਰਤੀ ਉੱਪਰ ਇਸਦੀ ਖੁਦਾਈ ਵਿੱਚ ਮਿਲੇ ਤੱਥਾ ਦੇ ਆਧਾਰ ਤੇ ਸੱਭ ਤੋਂ ਪੁਰਾਣੀ ਸੱਭਿਅਤਾ ਮੰਨਿਆ ਜਾਂਦਾ ਹੈ ਜਿਵੇਂ ਕਿ ਇਸਦੇ ਸ਼ਹਿਰਾਂ ਦੀ ਦਿੱਖ, ਖੇਤੀ ਬਾੜੀ, ਨਕਸ਼ਾ ਅਤੇ ਲੇਖ ।
ਖੁਦਾਈ ਤੋ ਮਿਲੇ ਸੰਕੇਤਾਂ ਦੇ ਆਧਾਰ ਤੇ ਕਿਹਾ ਜਾਂਦਾ ਹੈ ਕਿ ਤਕਰੀਬਨ 1800 B.C ਕੋਲ ਇਸ ਸੱਭਿਆਚਾਰ ਵਿੱਚ ਕ੍ਰਮਵਾਰ ਕਮੀ ਆਈ । ਹਾਲਾਂਕਿ ਨਾਗਰਿਕ ਪੁਰੀ ਤਰ੍ਹਾਂ ਲੁਪਤ ਨਹੀਂ ਹੋਏ ਸਨ । ਕਿਉਂਕਿ ਆਗਾਮੀ ਸੱਭਿਆਤਾਵਾਂ ਵਿੱਚ ਉਹਨ੍ਹਾਂ ਬਾਰੇ ਕਈ ਤੱਥ ਮਿਲੇ ਹਨ । ਸਿੰਧੂ ਘਾਟੀ ਸੱਭਿਅਤਾ ਮੁੱਖ ਤੋਰ ਤੇ ਭਾਰਤ ਉਪ ਮਹਾਦ੍ਵੀਪ ਵਿੱਚ ਸਿੰਧੂ ਨਦੀ ਦੇ ਆਲੇ-ਦੁਆਲੇ ਸਥਿਤ ਸੀ । ਇਸ ਸੱਭਿਅਤਾ ਦੇ ਖੰਡਰ ਪਾਕਿਸਤਾਨ, ਅਫਗਾਨੀਸਤਾਨ, ਟੁਰਕਮੇਨੀਸਤਾਨ ਅਤੇ ਈਰਾਨ ਵਿੱਚ ਪਾਏ ਜਾਂਦੇ ਹਨ । ਖੁਦਾਈਆਂ ਦੇ ਆਧਾਰ ਤੇ ਇਹ ਅੰਦਾਜਾ ਲਗਾਇਆ ਜਾਂਦਾ ਹੈ ਕਿ ਉਸ ਸਮੇਂ 2 ਲੱਖ ਦੇ ਕਰੀਬ ਵਾਸੀ ਵਿਸਥਾਪੀਤ ਹੋ ਗਏ ਸਨ ।
ਸਿੰਧੂ ਘਾਟੀ ਸੱਭਿਅਤਾ ਦੀ ਖੋਜ ਉਦੋਂ ਹੋਈ ਜਦੋਂ ਕਾਰਾਚੀ ਅਤੇ ਲਾਹੋਰ ਨੂੰ ਜੋੜਨ ਲਈ ਰੇਲਵੇ ਲਾਈਨ ਬਿਛਾਈ ਜਾ ਰਹੀ ਸੀ । ਇਸ ਪ੍ਰੋਜੈਕਟ ਤੇ ਦੋ ਭਾਈ ਜੋਨ ਅਤੇ ਵਿਲੀਅਮ ਬਰੂਟਨ ਕੰਮ ਕਰ ਰਹੇ ਸਨ । ਉਹਨਾਂ ਨੇ ਪਟੜੀ ਬਿਛਾਉਣ ਲਈ ਪੱਥਰਾਂ ਲਈ ਪੁਰਾਤਨ ਸ਼ਹਿਰ ਦੀ ਭਾਲ ਕੀਤੀ । ਉਹ ਇਸ ਮਹਾਨ ਖੋਜ ਤੋਂ ਬਿਲਕੁਲ ਅੰਜਾਨ ਸਨ । ਫਿਰ, ਜੋਨ ਬਰੂਟਨ ਹਿਲੀ ਵਾਰ ਖੰਡਰਾਂ ਵਿੱਚ ਗਿਆ, ਉਸਨੇ ਪਾਇਆ ਕਿ ਉਸਨੂੰ ਪਟੜੀ ਬਿਛਾਉਣ ਲਈ ਜੋ ਚਾਹਿਦਾ ਉਸਦਾ ਇੱਥੇ ਭੰਡਾਰ ਹੈ ।
ਉਸਨੇ ਰੇਲਵੇ ਦੀ ਉਸਾਰੀ ਲਈ ਉਸ ਪੁਰਾਤਨ ਸ਼ਹਿਰ ਦੀ ਦੀਵਾਰਾਂ ਘਿਰਾ ਦੀਤੀਆਂ ।
ਇਹ ਸੱਭ 1856 ਈ. ਦੇ ਵਿੱਚ ਹੋਇਆ । ਪਰ ਖੁਦਾਈ 1920 ਈ. ਵਿੱਚ ਸ਼ੁਰੂ ਹੋਈ ਤੇ ਸੱਭ ਤੋਂ ਮਹੱਤਵਪੁਰਣ ਖੋਜਾਂ 1999 ਈ. ਵਿੱਚ ਹੋਈਆਂ । ਉਹਨਾਂ ਵਿੱਚ ਇੱਕ ਮਿੱਟੀ ਦੇ ਭਾਂਡੇ ਸਨ ਜਿਨ੍ਹਾਂ ਉੱਤੇ ਇਸ ਸੱਭਿਅਤਾ ਦੇ ਪਹਿਲੇ ਲੇਖਾਕਾਰੀ ਦੇ ਨਮੂਨੇ ਮਿਲੇ ਸੀ । ਜਿਸ ਤੋਂ ਸਪੱਸ਼ਟ ਹੋਇਆ ਕਿ ਲੇਖਾਕਾਰੀ ਸਿਰਫ Mesopotamians or Egyptians ਸੱਭਿਆਤਾਵਾਂ ਵਿੱਚ ਹੀ ਨਹੀਂ ਸੀ ਸਗੋਂ ਸਿੰਧੂ ਘਾਟੀ ਸੱਭਿਅਤਾ ਵਿੱਚ ਵੀ ਸੀ । ਇਸ ਤੋਂ ਇਲਾਵਾ ਹੱੜਪਾ ਦੀ ਖੁਦਾਈ ਵਿੱਚ ਕੁੱਝ ਹੋਰ ਮਹੱਤਵਪੁਰਣ ਚੀਜਾਂ ਜਿਵੇ ਕਿ ਕ੍ਰਿਸ਼ਨ ਦੀ ਕਬਰ ਅਤੇ ਸਵਸਤਿਕ ਦੇ ਨਿਸ਼ਾਨ ਵਾਲੇ ਮਿੱਟੀ ਦੇ ਭਾਂਡੇ ਵੀ ਮਿਲੇ ।
No comments:
Post a Comment